ਸਮੱਗਰੀ 'ਤੇ ਜਾਓ

ਤਾਜਿਕਿਸਤਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਜਿਕਿਸਤਾਨ ਗਣਰਾਜ
Ҷумҳурии Тоҷикистон
Flag of ਤਾਜਿਕਿਸਤਾਨ
ਮੋਹਰ of ਤਾਜਿਕਿਸਤਾਨ
ਝੰਡਾ ਮੋਹਰ
ਮਾਟੋ: Истиқлол, Озодӣ, Ватан  
"ਆਜ਼ਾਦੀ, ਸੁਤੰਤਰਤਾ, ਮਾਤਰਭੂਮੀ"
ਐਨਥਮ: Суруди Миллӣ
"ਕੌਮੀ ਗੀਤ"
ਨਕਸ਼ਾ
ਨਕਸ਼ਾ
ਰਾਜਧਾਨੀਦੁਸ਼ੰਬੇ
ਅਧਿਕਾਰਤ ਭਾਸ਼ਾਵਾਂਤਾਜਿਕ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਰੂਸੀ
ਨਸਲੀ ਸਮੂਹ
ਵਸਨੀਕੀ ਨਾਮਤਾਜਿਕਿਸਤਾਨੀ
ਤਾਜਿਕ
ਸਰਕਾਰਸੰਯੁਕਤ ਰਾਸ਼ਟਰਪਤੀ
ਗਣਰਾਜ
ਇਮੋਮਲੀ ਰਹਿਮਾਨ
• ਉੱਪ ਰਾਸ਼ਟਰਪਤੀ
ਕੋਕਹੀਰ ਰਸੁਲਜੋਧਾ
ਵਿਧਾਨਪਾਲਿਕਾਸਰਵਉੱਚ ਵਿਧਾਨ ਸਭਾ
ਰਾਸ਼ਟਰੀ ਵਿਧਾਨਸਭਾ
ਪ੍ਰਤੀਨਿਧੀਆਂ ਦੀ ਵਿਧਾਨਸਭਾ
ਸਥਾਪਨਾਗਠਨ
• ਸੋਵਿਅਤ ਸੰਘ ਤੋਂ ਆਜ਼ਾਦੀ
9 ਸਤੰਬਰ 1991
• ਮੌਜੂਦਾ ਸੰਵਿਧਾਨ ਲਾਗੂ
6 ਨਵੰਬਰ 1994
ਖੇਤਰ
• ਕੁੱਲ
143,100 km2 (55,300 sq mi)
• ਜਲ (%)
1.8
• ਘਣਤਾ
48.6/km2 (125.9/sq mi)
ਜੀਡੀਪੀ (ਪੀਪੀਪੀ)2018 ਅਨੁਮਾਨ
• ਕੁੱਲ
$30 ਅਰਬ
• ਪ੍ਰਤੀ ਵਿਅਕਤੀ
$3,350
ਜੀਡੀਪੀ (ਨਾਮਾਤਰ)2018 ਅਨੁਮਾਨ
• ਕੁੱਲ
$7 ਅਰਬ
• ਪ੍ਰਤੀ ਵਿਅਕਤੀ
$800
ਗਿਨੀ (2015)34.0
ਮੱਧਮ
ਐੱਚਡੀਆਈ (2019)0.670
ਮੱਧਮ
ਮੁਦਰਾਸੋਮੋਨੀ (TJS)
ਸਮਾਂ ਖੇਤਰUTC+5 (TJT)
ਮਿਤੀ ਫਾਰਮੈਟਦਿਨ/ਮਹੀਨਾ/ਸਾਲ
ਡਰਾਈਵਿੰਗ ਸਾਈਡਸੱਜਾ ਪਾਸਾ
ਕਾਲਿੰਗ ਕੋਡ+992

ਤਾਜਿਕਿਸਤਾਨ (ਤਾਜਿਕ ਭਾਸ਼ਾ: Ҷумҳурии Тоҷикистон) ਮੱਧ ਏਸ਼ੀਆ ਵਿੱਚ ਸਥਿੱਤ ਇੱਕ ਦੇਸ਼ ਹੈ, ਜੋ ਚਾਰੇ ਪਾਸਿਓ ਜ਼ਮੀਨ ਨਾਲ ਘਿਰਿਆ ਹੋਇਆ ਹੈ। ਪਹਿਲਾ ਇਹ ਸੋਵਿਅਤ ਸੰਘ ਦਾ ਹਿੱਸਾ ਸੀ, ਸੋਵਿਅਤ ਸੰਘ ਦੇ ਟੋਟੇ ਹੋਣ ਤੋਂ ਬਾਅਦ 1991 ਵਿੱਚ ਇਹ ਦੇਸ਼ ਹੋਂਦ ਵਿੱਚ ਆਇਆ। ਖਾਨਾਜੰਗੀ ਦੀ ਮਾਰ ਝੱਲ ਚੁੱਕੇ ਇਸ ਦੇਸ਼ ਦੀ ਭੂਗੋਲਿਕ ਸਥਿਤੀ ਬਹੁਤ ਹੀ ਮਹੱਤਵਪੂਰਣ ਹੈ। ਇਹ ਉਜ਼ਬੇਕਿਸਤਾਨ, ਅਫ਼ਗਾਨਿਸਤਾਨ, ਕਿਰਗਿਜ਼ਸਤਾਨ ਅਤੇ ਚੀਨ ਆਦਿ ਦੇਸ਼ਾ ਦੇ ਵਿਚਕਾਰ ਸਥਿਤ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲੋਂ ਇਸਨੂੰ ਅਫ਼ਗਾਨਿਸਤਾਨ ਦੇ ਬਦਖਸ਼ਾਨ ਪ੍ਰਾਂਤ ਦੀ ਪਤਲੀ ਜਿਹੀ ਪੱਟੀ ਵੱਖ ਕਰਦੀ ਹੈ।

ਇਤਿਹਾਸ

[ਸੋਧੋ]

ਇਸਦੀ ਰਾਜਧਾਨੀ ਦੁਸ਼ੰਬੇ ਹੈ ਅਤੇ ਇੱਥੋ ਦੀ ਭਾਸ਼ਾ ਨੂੰ ਤਾਜਿਕ ਕਿਹਾ ਜਾਂਦਾ ਹੈ ਜੋ ਫ਼ਾਰਸੀ ਭਾਸ਼ਾ ਦੀ ਬੋਲੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਇਸ ਭਾਸ਼ਾ ਨੂੰ ਸੀਰੀਲਿਕ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ, ਜਿਸ ਵਿੱਚ ਰੂਸੀ ਅਤੇ ਕੁੱਝ ਹੋਰ ਭਾਸ਼ਾਵਾਂ ਵੀ ਲਿਖੀਆਂ ਜਾਂਦੀਆਂ ਹਨ। "ਤਾਜਿਕਿਸਤਾਨ" ਦਾ ਮਤਲਬ ਹੈ ਤਾਜਿਕ ਲੋਕਾਂ ਦੀ ਸਰਜ਼ਮੀਨ, ਅਜਿਹਾ ਵੀ ਕਿਹਾ ਜਾਂਦਾ ਹੈ ਕਿ ਤਾਜਿਕਿਸਤਾਨ, ਜਿਸਦਾ ਫ਼ਾਰਸੀ ਮਤਲਬ ਹੁੰਦਾ ਹੈ "ਤਾਜਿਕ ਲੋਕਾਂ ਦੀ ਸਰਜ਼ਮੀਨ", ਪਾਮੀਰ ਦੀਆਂ ਪਹਾੜੀਆਂ ਨੂੰ ਤਾਜ ਕਹਿਕੇ ਇਸ ਦੇਸ਼ ਦਾ ਨਾਮ ਰੱਖਿਆ ਗਿਆ ਹੈ। ਹਾਲਾਂਕਿ ਇਸ ਤਾਜ ਨੂੰ ਫ਼ਾਰਸੀ ਭਾਸ਼ਾ ਜਾਂ ਤਾਜਿਕ ਭਾਸ਼ਾ ਵਿੱਚ ਸਿਰਫ਼ ਤਾਜ ਕਿਹਾ ਜਾਂਦਾ ਹੈ - ਤਾਜਿਕ ਨਹੀਂ, ਪਰ ਤਾਜ ਸ਼ਬਦ ਨੂੰ ਸੁੰਦਰ ਬਣਾਉਣ ਲਈ 'ਤਾਜਿਕ' ਸ਼ਬਦ ਪੁਰਾਣੇ ਸਮੇਂ ਤੋਂ ਜੋੜਿਆ ਜਾਂਦਾ ਰਿਹਾ ਹੈ। ਤਾਜਿਕ ਸ਼ਬਦ ਦਾ ਪ੍ਰਯੋਗ ਈਰਾਨੀਆਂ ਨੂੰ ਸੰਬੋਧਨ ਕਰਨ ਲਈ ਤੁਰਕਾਂ ਵਲੋਂ ਪ੍ਰਯੋਗ ਹੁੰਦਾ ਆ ਰਿਹਾ ਹੈ। ਤਾਜਿਕਿਸਤਾਨ ਵਿੱਚ ਮੁੱਖ ਆਬਾਦੀ ਤਾਜਿਕ ਨਸਲ ਨਾਲ ਸੰਬੰਧਿਤ ਹੈ, ਪਰ ਨਾਲ ਹੀ ਉਜ਼ਬੇਕ ਅਤੇ ਰੂਸੀ ਮੂਲ ਦੇ ਲੋਕ ਵੀ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਜਿਕਿਸਤਾਨ ਦੇ ਲੋਕਾਂ ਨੂੰ ਤਾਜਿਕ ਕਹਿਣ ਦਾ ਮਤਲਬ ਹੈ ਕਿ ਤਾਜਿਕ ਮੂਲ ਦੇ ਲੋਕਾਂ ਦੀ ਸਰਜ਼ਮੀਨ ਜੋ ਉਨ੍ਹਾਂ ਦੇ ਲਈ ਮੰਨਣਯੋਗ ਨਹੀਂ ਹੈ। ਇਸ ਲਈ ਇਸ ਨਾਂ ਨੂੰ ਬਦਲਣ ਦੀ ਆਵਾਜ਼ ਕਈ ਵਾਰ ਉੱਠਦੀ ਰਹੀ ਹੈ।

ਇੱਥੇ ਮਨੁੱਖੀ ਬਸਤੀਆਂ ਪਿਛਲੇ 4,000 ਸਾਲ ਪਹਿਲਾਂ ਤੋਂ ਮੌਜੂਦ ਹਨ। ਮਹਾਂਭਾਰਤ ਅਤੇ ਹੋਰ ਭਾਰਤੀ ਗ੍ਰੰਥਾਂ ਵਿੱਚ ਵਰਣਿਤ ਮਹਾਜਨਪਦ ਕੰਬੋਜ ਅਤੇ ਪਰਮ ਕੰਬੋਜ ਇਸੇ ਦੇਸ਼ ਨੂੰ ਮੰਨਿਆ ਜਾਂਦਾ ਹੈ। ਇਥੇ ਈਰਾਨ ਦੇ ਹਖਾਮਨੀ ਸ਼ਾਸਨ ਦੇ ਰਾਜ ਸਮੇਂ ਬੁੱਧ ਧਰਮ ਵੀ ਆਇਆ। ਇਸੇ ਸਮੇਂ ਬੇਬੀਲੋਨਿਆਂ ਤੋਂ ਕੁੱਝ ਯਹੂਦੀ ਵੀ ਇੱਥੇ ਆਕੇ ਵੱਸ ਗਏ ਸਨ। ਸਿਕੰਦਰ ਦੇ ਹਮਲੇ ਸਮੇਂ ਇਹ ਦੇਸ਼ ਬਚਿਆ ਰਿਹਾ। ਚੀਨ ਦੇ ਹਾਨ ਸਾਮਰਾਜ ਦੇ ਵੀ ਤਾਜਿਕਿਸਤਾਨ ਨਾਲ ਸਿਆਸਤੀ ਸੰਬੰਧ ਰਹੇ ਸਨ। ਸਤਵੀਂ ਸਦੀ ਵਿੱਚ ਅਰਬਾਂ ਨੇ ਇੱਥੇ ਇਸਲਾਮ ਧਰਮ ਦੀ ਨੀਂਹ ਰੱਖੀ। ਈਰਾਨ ਦੇ ਸਾਮਾਨੀ ਸਾਮਰਾਜ ਨੇ ਅਰਬਾਂ ਨੂੰ ਭਜਾ ਦਿੱਤਾ ਅਤੇ ਸਮਰਕੰਦ-ਬੁਖ਼ਾਰਾ ਸ਼ਹਿਰਾਂ ਦੀ ਸਥਾਪਨਾ ਕੀਤੀ। ਇਹ ਦੋਵੇਂ ਸ਼ਹਿਰ ਹੁਣ ਉਜ਼ਬੇਕਿਸਤਾਨ ਵਿੱਚ ਹਨ। ਤੇਰ੍ਹਵੀਂ ਸਦੀ ਵਿੱਚ ਮੰਗੋਲਾਂ ਦੇ ਮੱਧ ਏਸ਼ੀਆ ਉੱਤੇ ਹਮਲੇ ਸਮੇਂ ਤਾਜਿਕਿਸਤਾਨ ਸਭ ਤੋਂ ਪਹਿਲਾਂ ਸਮਰਪਣ ਕਰਣ ਵਾਲਿਆਂ ਵਿੱਚੋਂ ਇੱਕ ਸੀ। ਅਠਾਰਹਵੀਂ ਸਦੀ ਵਿੱਚ ਇੱਥੇ ਰੂਸੀ ਸਾਮਰਾਜ ਦਾ ਵਿਸਥਾਰ ਹੋਇਆ।

1991 ਵਿੱਚ ਸੋਵਿਅਤ ਰੂਸ ਤੋਂ ਆਜ਼ਾਦੀ ਮਿਲਦੇ ਹੀ ਤਾਜਿਕਿਸਤਾਨ ਨੂੰ ਖ਼ਾਨਾਜੰਗੀ ਦਾ ਸਾਹਮਣਾ ਕਰਨਾ ਪਿਆ। 1992–97 ਤੱਕ ਚੱਲੀ ਖ਼ਾਨਾਜੰਗੀਕਾਰਨ ਤਾਜਿਕਿਸਤਾਨ ਦੀ ਮਾਲੀ ਹਾਲਤ ਚੌਪਟ ਹੋ ਗਈ ਅਤੇ ਫ਼ਿਰ 2008 ਵਿੱਚ ਆਈ ਭਿਆਨਕ ਸਰਦੀ ਨੇ ਇਸ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ।